ਬੀ ਪਰਾਕ ਨੇ ਆਪਣੀ ਪਤਨੀ ਨੂੰ ਇੰਝ ਦਿੱਤੀ ਜਨਮਦਿਨ ਦੀ ਵਧਾਈ,ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

B praak wife birthday pollywood singer wife birthday instagram post

4 of 10

B praak wife birthday:ਪੰਜਾਬੀ ਇੰਡਸਟਰੀ ਦੇ ਦਮਦਾਰ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ।ਜੀ ਹਾਂ ਹਾਲ ਹੀ ਵਿੱਚ ਬੀ ਪਰਾਕ ਨੇ ਆਪਣੀ ਪਤਨੀ ਦੇ ਜਨਮ ਦਿਨ ‘ਤੇ ਇੱਕ ਬਹੁਤ ਹੀ ਖੂਬਸੂਰਤ ਪੋਸਟ ਪਾਈ ਹੈ ।

ਇਸ ਪੋਸਟ ‘ਚ ਉਨ੍ਹਾਂ ਨੇ ਆਪਣੀ ਪਤਨੀ ਮੀਰਾ ਦੇ ਜਨਮ ਦਿਨ ਤੇ ਉਹਨਾਂ ਨੂੰ ਵਧਾਈ ਦਿੱਤੀ ਹੈ ਅਤੇ ਨਾਲ ਹੀ ਕੁਝ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆ ਹਨ।

ਇਸ ਤੋ ਇਲਾਵਾ ਉਹਨਾਂ ਨੇ ਖੂਬਸੂਰਤ ਪੋਸਟ ਨੂੰ ਸ਼ੇਅਰ ਕਰਦਿਆ ਲਿਖਿਆ ਕਿ “ਹੈਪੀ ਬਰਥਡੇ ਮੇਰੀ ਰਾਣੀ ਬੀਵੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਇਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ।

 ਮੈਂ ਜਾਣਦਾ ਹਾਂ ਕਿ ਇਸ ਲਾਕਡਾਊਨ ਕਰਕੇ ਮੈਂ ਤੁਹਾਡਾ ਜਨਮ ਦਿਨ ਨਹੀਂ ਮਨਾ ਪਾਵਾਂਗਾ ।

ਪਰ ਮੈਂ ਜਾਣਦਾ ਹਾਂ ਕਿ ਅਜਿਹਾ ਕਦੇ ਨਹੀਂ ਹੋ ਸਕਦਾ ਕਿ ਮੈਂ ਤੁਹਾਡੇ ਲਈ ਕੁਝ ਸਪੈਸ਼ਲ ਨਾਂ ਕਰ ਸਕਾਂ।

 ਮੇਰੀ ਜਾਨ ਹੁਣ ਸਮਾਂ ਡਬਲ ਪਾਰਟੀ ਦਾ ਹੈ। ਥੈਂਕ ਯੂ ਸੋ ਮੱਚ ਮੇਰੀ ਜ਼ਿੰਦਗੀ ਨੂੰ ਏਨਾ ਖੂਬਸੂਰਤ ਬਨਾਉਣ ਲਈ” ।ਇਨ੍ਹਾਂ ਸ਼ਬਦਾਂ ਦੇ ਨਾਲ ਉਨ੍ਹਾਂ ਨੇ ਆਪਣੀ ਪਤਨੀ ਮੀਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

ਇਸ ਤੋ ਇਲਾਵਾ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਬੀ ਪਰਾਕ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ ।

 ‘ਕੁਝ ਭੀ ਹੋ ਜਾਏ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।

ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਜੇ ਤੱਕ ਤਿੰਨ ਮਿਲੀਅਨ ਤੋਂ ਵੱਧ ਲੋਕ ਇਸ ਗੀਤ ਨੂੰ ਦੇਖ ਚੁੱਕੇ ਨੇ ।

 ਜੇ ਗੱਲ ਕਰੀਏ ਬੀ ਪਰਾਕ ਦੇ ਵਰਕ ਫਰੰਟ ਦੀ ਤਾਂ ਉਹ ਮਨ ਭਰਿਆ, ਜੰਨਤ, ਫਿਲਹਾਲ, ਮਸਤਾਨੀ, ਰੱਬਾ ਵੇ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੱਕੇ ਨੇ ।

ਉਹ ਪੰਜਾਬੀ ਫ਼ਿਲਮਾਂ ਦੇ ਨਾਲ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ ।